ਆਡਿਟ ਕਮਿਸ਼ਨ ਦੀ ਵੈੱਬਸਾਈਟ ਤੇ ਤੁਹਾਡਾ ਸੁਆਗਤ ਹੈI
ਆਡਿਟ ਕਮਿਸ਼ਨ ਸਰਕਾਰ ਅਤੇ ਜਨਤਕ ਖੇਤਰ ਦੀਆਂ ਸੰਸਥਾਵਾਂ ਦੀ ਜਨਤਕ ਖੇਤਰ ਦੀ ਕਾਰਗੁਜ਼ਾਰੀ ਅਤੇ ਜਵਾਬਦੇਹੀ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਸੁਤੰਤਰ, ਪੇਸ਼ੇਵਰ ਅਤੇ ਗੁਣਵੱਤਾ ਆਡਿਟ ਸੇਵਾਵਾਂ ਪ੍ਰਦਾਨ ਕਰਦਾ ਹੈI
ਆਡਿਟ ਕਮਿਸ਼ਨ ਸਰਕਾਰ ਅਤੇ ਜਨਤਕ ਖੇਤਰ ਦੀਆਂ ਸੰਸਥਾਵਾਂ ਦੇ ਖਾਤਿਆਂ ਦੀ ਜਾਂਚ ਕਰਨ ਲਈ ਨਿਯਮਤ ਆਡਿਟ ਆਯੋਜਿਤ ਕਰਦਾ ਹੈ, ਅਤੇ ਉਹਨਾਂ ਦੀ ਆਰਥਿਕਤਾ, ਕੁਸ਼ਲਤਾ ਅਤੇ ਪ੍ਰਭਾਵ ਦੀ ਜਾਂਚ ਕਰਨ ਦੇ ਲਈ ਵੈਲ੍ਯੂ ਫਾੱਰ ਮਨੀ ਆਡਿਟ ਕਰਦਾ ਹੈI
ਜਨਤਕ ਖੇਤਰ ਦੀ ਆਡਿਟਿੰਗ ਵਿੱਚ ਉੱਤਮਤਾ
ਅਸੀਂ ਪੇਸ਼ੇਵਰਤਾ ਅਤੇ ਨਵੀਨਤਾ ਦੇ ਪ੍ਰਤੀ ਵਚਨਬੱਧਤਾ ਦੇ ਜਰਿਏ ਸੁਤੰਤਰ ਜਨਤਕ ਖੇਤਰ ਦੀ ਆਡਿਟ ਸੇਵਾਵਾਂ ਦੇ ਪ੍ਰਬੰਧ ਵਿੱਚ ਉੱਤਮਤਾ ਲਈ ਕੋਸ਼ਿਸ਼ ਕਰਦੇ ਹਾਂI
ਸਾਡਾ ਮਿਸ਼ਨ ਹਾਂਗਕਾਂਗ ਵਿੱਚ ਜਨਤਕ ਖੇਤਰ ਦੀ ਕਾਰਗੁਜ਼ਾਰੀ ਅਤੇ ਜਵਾਬਦੇਹੀ ਨੂੰ ਵਧਾਉਣ ਵਿੱਚ ਸਰਕਾਰ ਅਤੇ ਜਨਤਕ ਖੇਤਰ ਦੀਆਂ ਸੰਸਥਾਵਾਂ ਦੀ ਮਦਦ ਕਰਨ ਲਈ ਸੁਤੰਤਰ, ਪੇਸ਼ੇਵਰ ਅਤੇ ਗੁਣਵੱਤਾ ਆਡਿਟ ਸੇਵਾਵਾਂ ਪ੍ਰਦਾਨ ਕਰਨਾI
ਅਸੀਂ ਆਪਣੇ ਮਿਸ਼ਨ ਨੂੰ ਇਨ੍ਹਾਂ ਤਰੀਕਿਆਂ ਨਾਲ ਪੂਰਾ ਕਰਦੇ ਹਾਂ:
- ਨਿਯਮਿਤ ਆਡਿਟ ਕਰਵਾਉਣਾ ਜੋ ਵਿਧਾਨ ਪਰਿਸ਼ਦ ਨੂੰ ਇਹ ਵਾਜਬ ਭਰੋਸਾ ਪ੍ਰਦਾਨ ਕਰਦਾ ਹੈ ਕਿ ਸਰਕਾਰ, ਵਪਾਰਕ ਫੰਡ ਅਤੇ ਹੋਰ ਫੰਡਾਂ ਦੇ ਖਾਤੇ ਲਾਗੂ ਵਿੱਤੀ ਰਿਪੋਰਟਿੰਗ ਢਾਂਚੇ ਦੇ ਅਨੁਸਾਰ ਤਿਆਰ ਕੀਤੇ ਗਏ ਹਨ; ਅਤੇ
- ਵੈਲ੍ਯੂ ਫਾੱਰ ਮਨੀ ਆਡਿਟਸ ਦਾ ਸੰਚਾਲਨ ਕਰਨਾ ਜੋ ਵਿਧਾਨ ਪਰਿਸ਼ਨ ਨੂੰ ਸਰਕਾਰ, ਏਜੇਂਸੀ, ਹੋਰ ਜਨਤਕ ਅਦਾਰੇ, ਜਨਤਕ ਦਫਤਰ, ਜਾਂ ਆਡਿਟ ਕੀਤੀ ਸੰਸਥਾ ਦੇ ਕਿਸੇ ਵੀ ਬਿਊਰੋ/ਵਿਭਾਗ ਰਾਹੀਂ ਆਪਣੇ ਕਾਰਜਾਂ ਨੂੰ ਨਿਭਾਉਣ ਲਈ ਆਰਥਿਕਤਾ, ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਬਾਰੇ ਸੁਤੰਤਰ ਜਾਣਕਾਰੀ, ਸਲਾਹ ਅਤੇ ਭਰੋਸਾ ਪ੍ਰਦਾਨ ਕਰਦਾ ਹੈI
ਅਸੀਂ ਸਾਡੀਆਂ ਆਡਿਟ ਜਿੰਮੇਵਾਰੀਆਂ ਨੂੰ ਨਿਭਾਉਣ ਵਿੱਚ ਇਮਾਨਦਾਰੀ ਅਤੇ ਆਚਰਨ ਦੇ ਉੱਚ ਪੱਧਰ ਨੂੰ ਬਣਾਈ ਰੱਖਨ ਲਈ ਵਚਨਬੱਧ ਹਾਂI ਅਸੀਂ ਪੇਸ਼ੇਵਰਤਾ, ਇਮਾਨਦਾਰੀ ਅਤੇ ਲੋਕ-ਮੁਖੀਕਰਨ ਸਮੇਤ ਬਹੁਤ ਸਾਰੇ ਬੁਨਿਆਦੀ ਵੈਲ੍ਯੂਜ ਨੂੰ ਸਾਂਝਾ ਕਰਦੇ ਹਾਂ, ਜੋ ਸਾਡੀਆਂ ਸੇਵਾਵਾਂ, ਸਾਡੇ ਸੱਭਿਆਚਾਰ ਅਤੇ ਸਾਡੇ ਲੋਕਾਂ ਸਮੇਤ ਸਾਡੇ ਕੰਮ ਦੇ ਸਾਰੇ ਪਹਿਲੂਆਂ ਨੂੰ ਦਰਸਾਉਂਦੇ ਹਨI
- ਮੁੱਖ ਤੌਰ ਤੇ ਵਿਧਾਨ ਪਰਿਸ਼ਦ ਨੂੰ ਵਾਜਬ ਭਰੋਸਾ ਪ੍ਰਦਾਨ ਕਰਨ ਲਈ ਆਯੋਜਿਤ ਕੀਤਾ ਜਾਂਦਾ ਹੈ ਜੋ ਸਰਕਾਰ, ਵਪਾਰ ਫੰਡ ਅਤੇ ਹੋਰ ਫੰਡਾਂ ਦੇ ਖਾਤੇ ਲਾਗੂ ਵਿੱਤੀ ਰਿਪੋਰਟਿੰਗ ਢਾਂਚੇ ਦੇ ਅਨੁਸਾਰ ਤਿਆਰ ਕੀਤੇ ਜਾਂਦੇ ਹਨ;
- ਆਡਿਟ ਡਾਇਰੈਕਟਰ ਦੁਆਰਾ ਸਾਲਾਨਾ ਨਿਰਧਾਰਤ ਕੀਤੇ ਗਰੇ ਕੰਮ ਦੇ ਪ੍ਰੋਗ੍ਰਾਮ ਦੇ ਅਨੁਸਾਰ ਕੀਤਾ ਜਾਂਦਾ ਹੈ;
- ਜੋਖਮ ਅਧਾਰਿਤ ਪਹੁੰਚ ਦੀ ਵਰਤੋਂ ਕਰਦੇ ਹੋਏ ਸੰਚਾਲਿਤ ਕੀਤਾ ਜਾਂਦਾ ਹੈ; ਅਤੇ
- ਹਰ ਲੇਖਾਕਾਰੀ ਦੀ ਗਲਤੀ ਜਾਂ ਵਿੱਤੀ ਬੰਨਿਯਮੀਆਂ ਦਾ ਖੁਲਾਸਾ ਕਰਨ ਦਾ ਇਰਾਦਾ ਨਹੀਂ ਹੈI
ਆਡਿਟ ਆਰਡੀਨੈਂਸ (ਕੈਪ 122) ਆਡਿਟ ਦੇ ਡਾਇਰੈਕਟਰ ਦੀ ਨਿਯੁਕਤੀ, ਅਹੁਦੇ ਦੀ ਮਿਆਦ, ਡਿਉਟੀ ਅਤੇ ਸ਼ਕਤੀਆਂ ਬਾਰੇ ਲੇਖਾ ਸੇਵਾਵਾਂ ਦੇ ਡਾਇਰੈਕਟਰ ਦੁਆਰਾ ਸਾਲਾਨਾ ਸਟੇਟਮੈਂਟਾਂ ਪੇਸ਼ ਕਰਨ, ਆਡਿਟ ਦੇ ਡਾਇਰੈਕਟਰ ਦੁਆਰਾ ਉਹਨਾਂ ਸਟੇਟਮੈਂਟਾਂ ਦੀ ਜਾਂਚ ਅਤੇ ਆਡਿਟ ਕਰਨ ਅਤੇ ਵਿਧਾਨ ਪਰਿਸ਼ਦ ਦੇ ਪ੍ਰੇਜੀਡੇੰਟ ਨੂੰ ਇਸ ਤੇ ਆਪਣੀ ਰਿਪੋਰਟ ਪੇਸ਼ ਕਰਨ ਦਾ ਪ੍ਰਬੰਧ ਕਰਦਾ ਹੈI
ਵੈਲ੍ਯੂ ਫਾੱਰ ਮਨੀ ਆਡਿਟ
- ਔਡਿਟੇਡ ਬੋਡੀ ਦੇ ਜਰਿਏ ਆਪਣੇ ਕਾਰਜਾਂ ਨੂੰ ਨਿਭਾਉਣ ਦੀ ਆਰਥਿਕਤਾ, ਕੁਸ਼ਲਤਾ ਅਤੇ ਪ੍ਰਭਾਵ ਦੀ ਪ੍ਰੀਖਿਆ ਹੈ;
- ਜਨਤਕ ਏਕਾਉੰਟਸ ਕਮਿਟੀ ਅਤੇ ਆਡਿਟ ਨਿਰਦੇਸ਼ਕ ਵਿਚਕਾਰ ਸਹਿਮਤੀ ਅਤੇ ਸਰਕਾਰ ਦੁਆਰਾ ਸਵੀਕਾਰ ਕੀਤੇ ਗਏ ਦਿਸ਼ਾ-ਨਿਰਦੇਸ਼ਾ ਦੇ ਇੱਕ ਸਮੂਹ ਦੇ ਤਹਿਤ ਕੀਤਾ ਜਾਂਦਾ ਹੈI ਦਿਸ਼ਾ-ਨਿਰਦੇਸ਼ 11 ਫ਼ਰਵਰੀ 1998 ਨੂੰ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਦੁਆਰਾ ਅਸਥਾਈ ਵਿਧਾਨ ਪਰਿਸ਼ਦ ਵਿੱਚ ਪੇਸ਼ ਕੀਤੇ ਗਏ ਸਨ;
- ਆਡਿਟ ਦੇ ਡਾਇਰੈਕਟਰ ਦੁਆਰਾ ਸਾਲਾਨਾ ਨਿਰਧਾਰਤ ਕੀਤੇ ਗਏ ਕੰਮ ਦੇ ਪ੍ਰੋਗਰਾਮ ਦੇ ਅਨੁਸਾਰ ਆਯੋਜਿਤ ਕੀਤਾ ਜਾਂਦਾ ਹੈ; ਅਤੇ
- ਇੱਕ ਢਾਂਚਾਗਤ ਪਹੁੰਚ ਦਾ ਉਪਯੋਗ ਕਰਕੇ ਕੀਤਾ ਜਾਂਦਾ ਹੈI
ਆਡਿਟ ਕਮਿਸ਼ਨ ਵੈੱਬਸਾਈਟ ਦੇ ਪੰਜਾਬੀ ਸੰਸਕਰਣ ਵਿੱਚ ਸਿਰਫ ਚੁਣੀ ਗਈ ਉਪਯੋਗੀ ਜਾਣਕਾਰੀ ਸ਼ਾਮਲ ਹੈI ਤੁਸੀਂ ਸਾਡੀ ਵੈੱਬਸਾਈਟ ਦੀ ਪੂਰੀ ਸਮੱਗਰੀ ਨੂੰ ਅੰਗ੍ਰੇਜੀ, ਪਰੰਪਰਾਗਤ ਚੀਨੀ ਜਾਂ ਸਰਲੀਕ੍ਰਿਤ ਚੀਨੀ ਵਿੱਚ ਵੇਖ ਸਕਦੇ ਹੋI